ਸੁਨਾਮ ਉਧਮ ਸਿੰਘ ਵਾਲਾ (ਰਮੇਸ਼ ਗਰਗ) : ਸਥਾਨਕ ਬੀ.ਬੀ ਗ੍ਰੈੰਡ ਹੋਟਲ ਵਿਖੇ ਲਹਿਰਾ ਮੁਨਕ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਦੀ ਅਗਵਾਈ ਦੇ ਵਿੱਚ ਭੱਠਾ ਐਸੋਸੀਏਸ਼ਨ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਭੱਠਾ ਮਾਲਕ ਇਕੱਠਾ ਹੋਏ।
ਭਾਰਤ ਭੂਸ਼ਣ ਅਤੇ ਰਾਧਾ ਗੋਇਲ ਵੱਲੋਂ ਇਸ ਮੀਟਿੰਗ ਦੇ ਸਾਰੇ ਇੰਤਜ਼ਾਮ ਕੀਤੇ ਗਏ। ਇਸ ਮੌਕੇ ਅਸ਼ਵਨੀ ਕੁਮਾਰ ਆਸ਼ੂ ਨੇ ਕਿਹਾ ਕਿ ਕੋਲੇ ਦੀਆਂ ਵਧੀਆ ਕੀਮਤਾਂ ਦੇ ਕਾਰਨ ਇੱਟਾਂ ਦੇ ਰੇਟਾਂ ਦੇ ਵਿੱਚ ਵੀ ਵਾਧਾ ਹੋ ਸਕਦਾ ਹੈ ਜਿਸ ਨੂੰ ਲੈ ਕੇ ਜਿੱਥੇ ਭੱਠਾ ਮਾਲਕਾਂ ਦਾ ਨੁਕਸਾਨ ਹੋ ਰਿਹਾ ਉੱਥੇ ਹੀ ਆਮ ਲੋਕਾਂ ਦਾ ਵੀ ਕਾਫੀ ਨੁਕਸਾਨ ਹੋਵੇਗਾ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ ਜਿਸ ਕਾਰਨ ਭੱਠਾ ਉਦਯੋਗ ਦਾ ਕਾਫੀ ਨੁਕਸਾਨ ਚੱਲ ਰਿਹਾ ਹੈ।
ਉਹਨਾਂ ਨੇ ਕਿਹਾ ਕਿ 20 ਦਿਨਾਂ ਦੇ ਵਿੱਚ 5000 ਰੁਪਏ ਟਨ ਦੇ ਰੇਟ ਦੇ ਵਿੱਚ ਵਾਧਾ ਹੋਇਆ ਹੈ ਜਿਸ ਕਾਰਨਾਂ ਵਾਲੇ ਸਮੇਂ ਦੇ ਵਿੱਚ ਇੱਟਾਂ ਦਾ ਰੇਟ 8000 ਤੋਂ 9000 ਪ੍ਰਤੀ ਹਜਾਰ ਹੋ ਸਕਦਾ ਹੈ ਜਿਸ ਦਾ ਖਾਮਿਆਜਾ ਲੋਕਾਂ ਨੂੰ ਭੁਗਤਣਾ ਪੈ ਸਕਦਾ ਹੈ ਉਹਨਾਂ ਨੇ ਸਰਕਾਰ ਨੂੰ ਕਿਹਾ ਕਿ ਇਸ ਵਿੱਚ ਦਖਲ ਕਰ ਕੋਲੇ ਦੇ ਰੇਟਾਂ ਦੇ ਵਿੱਚ ਲਗਾਤਾਰ ਹੋ ਰਹੈ ਵਾਧੇ ਨੂੰ ਖਤਮ ਕਰੇ, ਕੋਲੇ ਦੇ ਵਧ ਰਹੇ ਰੇਟਾਂ ਦੇ ਕਾਰਨ ਭੱਠਾ ਮਾਲਕਾਂ ਦਾ ਧੂਆਂ ਨਿਕਲਿਆ ਹੋਇਆ ਹੈ।
ਇਸ ਮੌਕੇ ਉਹਨਾਂ ਨੇ ਕਿਹਾ ਕਿ ਭੱਠਾ ਉਦਯੋਗ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਚਾਹੇ ਉਹ ਜੀਐਸਟੀ ਨੂੰ ਲੈ ਕੇ ਹੋਵੇ ਯਾ ਉਹ ਕੋਲਾ ਮਾਫੀਆ ਨੂੰ ਲੈ ਕੇ ਹੋਵੇ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਵੱਲ ਧਿਆਨ ਦੇ ਕੇ ਭੱਠਾ ਨੂੰ ਮਾਈਨਿੰਗ ਦੇ ਵਿੱਚੋਂ ਵੀ ਬਾਹਰ ਕੱਢਣਾ ਚਾਹੀਦਾ ਹੈ ਅਤੇ ਭੱਠਾ ਮਾਲਕਾਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਭੱਠੇ ਦੇ ਨਾਲ ਵੱਡੀ ਗਿਣਤੀ ਵਿੱਚ ਜਿੱਥੇ ਮਜ਼ਦੂਰ ਵਰਗ ਜੁੜਿਆ ਹੁੰਦਾ ਹੈ ਉੱਥੇ ਹੀ ਰੇਟਾਂ ਦੇ ਵਧਣ ਦੇ ਨਾਲ ਵਿਕਾਸ ਕਾਰਜਾਂ ਚ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਮੌਕੇ ਸਾਰੇ ਆਏ ਭੱਠਾ ਮਾਲਕਾਂ ਦਾ ਭਾਰਤ ਭੂਸ਼ਣ ਜੀ ਵੱਲੋਂ ਜੀ ਆਇਆਂ ਨੂੰ ਆਖਿਆ ਗਿਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਭੱਠਿਆਂ ਨੂੰ ਆ ਰਹੀ ਮੁਸ਼ਕਿਲਾਂ ਨੂੰ ਲੈ ਕੇ ਸੰਘਰਸ਼ ਦੀ ਗੱਲ ਆਖੀ ਗਈ।
ਇਸ ਮੌਕੇ ਦੀਪੂ,ਸਨੀ, ਭੀਮ, ਕਰਮਜੀਤ ਮੁਨਕ, ਸੋਨੂ, ਅਜੀਤ, ਰਾਧੇ, ਬਲਰਾਜ, ਹਨੀ, ਸੰਜੇ, ਜੀਵਨ ਆਦਿ ਸੀ।